ਐਸਾ ਡਿਜ਼ਾਈਨ ਜੋ ਮਿਲਣਸਾਰਤਾ ਵਧਾਏ
ਬ੍ਰਿਜਵਾਟਰ ਦਾ ਇਲਾਕਾ – ਜਿਸ ਵਿੱਚ ਝੀਲਾਂ, ਜੰਗਲ, ਪਗਡੰਡੀਆਂ ਅਤੇ ਸੈਂਟਰ ਹੈ – ਵਿੰਨੀਪੈਗ ਦੇ ਦੱਖਣ-ਪੱਛਮੀ ਕੋਨੇ ਵਿੱਚ ਯੂਨੀਵਰਸਿਟੀ ਆਫ਼ ਮੈਨੀਟੋਬਾ, ਸੀਜ਼ਨਸ ਸ਼ਾਪਿੰਗ ਸੈਂਟਰ ਅਤੇ ਕਈ ਹੋਰ ਸੁਵਿਧਾਵਾਂ ਦੇ ਨੇੜੇ ਸਥਿਤ ਇੱਕ ਨਵਾਂ ਇਲਾਕਾ ਹੈ। ਰੁੱਖਾਂ, ਪਾਰਕਾਂ ਅਤੇ ਮੀਲਾਂ ਲੰਬੀਆਂ ਕੁਦਰਤੀ ਪਗਡੰਡੀਆਂ, ਰਵਾਇਤ ਤੋਂ ਹਟਕੇ ਕੀਤੀ ਸ਼ਾਨਦਾਰ ਨਕਸ਼ਾਨਵੀਸੀ, ਅਤੇ ਸੇਵਾਵਾਂ ਅਤੇ ਸ਼ਾਪਿੰਗ ਵਰਗੀਆਂ ਨਜ਼ਦੀਕੀ ਅਤੇ ਸੁਵਿਧਾਜਨਕ ਸੁੱਖ-ਸੁਵਿਧਾਵਾਂ ਦੇ ਨਾਲ, ਬ੍ਰਿਜਵਾਟਰ ਨੂੰ ਸੱਚਮੁਚ ਮਿਲਣਸਾਰ ਵਜੋਂ ਡੀਜ਼ਾਈਨ ਕੀਤਾ ਗਿਆ ਹੈ।
ਐਸਾ ਡਿਜ਼ਾਈਨ ਜੋ ਮਿਲਣਸਾਰਤਾ ਵਧਾਏ (Fall Parade of Homes 2018)
ਬ੍ਰਿਜਵਾਟਰ ਦਾ ਇਲਾਕਾ – ਜਿਸ ਵਿੱਚ ਝੀਲਾਂ, ਜੰਗਲ, ਪਗਡੰਡੀਆਂ ਅਤੇ ਸੈਂਟਰ ਹੈ – ਵਿੰਨੀਪੈਗ ਦੇ ਦੱਖਣ-ਪੱਛਮੀ ਕੋਨੇ ਵਿੱਚ ਯੂਨੀਵਰਸਿਟੀ ਆਫ਼ ਮੈਨੀਟੋਬਾ, ਸੀਜ਼ਨਸ ਸ਼ਾਪਿੰਗ ਸੈਂਟਰ ਅਤੇ ਕਈ ਹੋਰ ਸੁਵਿਧਾਵਾਂ ਦੇ ਨੇੜੇ ਸਥਿਤ ਇੱਕ ਨਵਾਂ ਇਲਾਕਾ ਹੈ। ਰੁੱਖਾਂ, ਪਾਰਕਾਂ ਅਤੇ ਮੀਲਾਂ ਲੰਬੀਆਂ ਕੁਦਰਤੀ ਪਗਡੰਡੀਆਂ, ਰਵਾਇਤ ਤੋਂ ਹਟਕੇ ਕੀਤੀ ਸ਼ਾਨਦਾਰ ਨਕਸ਼ਾਨਵੀਸੀ, ਅਤੇ ਸੇਵਾਵਾਂ ਅਤੇ ਸ਼ਾਪਿੰਗ ਵਰਗੀਆਂ ਨਜ਼ਦੀਕੀ ਅਤੇ ਸੁਵਿਧਾਜਨਕ ਸੁੱਖ-ਸੁਵਿਧਾਵਾਂ ਦੇ ਨਾਲ, ਬ੍ਰਿਜਵਾਟਰ ਨੂੰ ਸੱਚਮੁਚ ਮਿਲਣਸਾਰ ਵਜੋਂ ਡੀਜ਼ਾਈਨ ਕੀਤਾ ਗਿਆ ਹੈ।
ਫ਼ਾਲ ਪਰੇਡ ਆਫ਼ ਹੋਮਜ਼ 2018
8 ਸਤੰਬਰ – 30 ਸਤੰਬਰ, 2018
ਫ਼ਾਲ ਪਰੇਡ ਆਫ਼ ਹੋਮਜ਼ 2018 ਲਈ ਬ੍ਰਿਜਵਾਟਰ ਸ਼ੋਅ ਘਰਾਂ ਦੀ ਇੱਕ ਵਿਸ਼ਾਲ ਲੜੀ ਨੂੰ ਪ੍ਰਦਰਸ਼ਿਤ ਕਰੇਗਾ। ਬਿਲਡਰਾਂ ਨਾਲ ਗੱਲ ਕਰਨ, ਡੀਜ਼ਾਈਨ ਵਿਕਲਪਾਂ ਨੂੰ ਖੋਜਣ, ਇਲਾਕੇ ਦੀ ਪੜਚੋਲ ਕਰਨ ਅਤੇ ਆਪਣੇ ਅਗਲੇ ਘਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਵਾਸਤੇ ਇਹ ਇੱਕ ਸੁਨਹਰੀ ਮੌਕਾ ਹੈ।
ਪਗਡੰਡੀਆਂ ਅਤੇ ਰੁੱਖ
ਕਈ ਏਕੜ ਦੇ ਹਰੇ-ਭਰੇ ਇਲਾਕੇ ਵਿੱਚ ਵਿਉਂਤਿਆ ਇਹ ਖੇਤਰ ਜਿੱਥੇ ਵਿੰਨੀਪੈਗ ਦੀ ਕਿਸੇ ਵੀ ਹੋਰ ਨਵੀਂ ਸਬ-ਡਿਵੀਜ਼ਨ ਦੀ ਤੁਲਨਾ ਵਿੱਚ ਵਧੇਰੇ ਪਰਿਪੱਕ ਜੰਗਲ ਅਤੇ ਅਤੇ ਪੈਦਲ ਚੱਲਣ ਵਾਲੀਆਂ ਪਗਡੰਡੀਆਂ ਹਨ, ਬ੍ਰਿਜਵਾਟਰ ਵਿੱਚ ਰੁੱਖਾਂ ਵਿੱਚੋਂ ਦੀ ਵਲ਼ ਖਾਕੇ ਜਾਂਦੇ, ਖੇਡ ਦੇ ਮੈਦਾਨਾਂ ਕੋਲੋਂ ਗੁਜ਼ਰਦੇ ਅਤੇ ਝੀਲਾਂ ਦੇ ਨਾਲ-ਨਾਲ ਘੁੰਮਣ ਲਈ 30 ਕਿਲੋਮੀਟਰ ਤੋਂ ਵੱਧ ਦੇ ਰਸਤੇ ਹਨ। ਉਹ ਲੋਕ ਜੋ ਬੱਚਿਆਂ ਨਾਲ ਸਾਈਕਲ ਚਲਾਉਣ ਦਾ, ਕੁੱਤੇ ਨੂੰ ਘੁੰਮਾਉਣ ਦਾ, ਜਾਂ ਸਵੇਰ ਦੀ ਸੈਰ ਕਰਨ ਦਾ ਸ਼ੌਂਕ ਰੱਖਦੇ ਹਨ, ਹੁਣ ਉਹਨਾਂ ਕੋਲ ਵੀ ਲੰਬੇ ਸਮੇਂ ਤੱਕ ਘੁੰਮਣ-ਘੁੰਮਾਉਣ ਲਈ ਪੜਚੋਲ ਕਰਨ ਦੇ ਕਈ ਨਵੇਂ ਰਸਤੇ ਹੋਣਗੇ। ਏਨੇ ਜ਼ਿਆਦਾ ਰਸਤੇ ਹੋਣ ਕਾਰਨ, ਦੋਸਤਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚਕਾਰ ਸਭ ਤੋਂ ਛੋਟੇ ਰਸਤਿਆਂ ਦੀ ਦੂਰੀ ਟਹਿਲਦੇ ਟਹਿਲਦੇ ਹੀ ਤੈਅ ਹੋ ਜਾਵੇਗੀ।
ਪਰਿਵਾਰ ਅਤੇ ਮਿੱਤਰਤਾਵਾਂ
ਗੁਆਂਢੀਆਂ ਨੂੰ ਮਿਲਣਾ ਹੁਣ ਵਧੇਰੇ ਆਸਾਨ ਹੋ ਗਿਆ ਹੈ। ਬ੍ਰਿਜਵਾਟਰ ਭਾਈਚਾਰਕ ਪਾਰਟੀਆਂ, ਕਈ ਏਕੜ ਦੀਆਂ ਭਾਈਚਾਰਕ ਥਾਂਵਾਂ ਅਤੇ ਸੱਤ ਖੇਡ-ਮੈਦਾਨਾਂ ਦੇ ਨਾਲ ਤੁਹਾਡਾ ਸਵਾਗਤ ਕਰਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿ ਸਕਦੇ ਹੋ। ਹਰੇਕ ਇਲਾਕੇ ਵਿੱਚ ਰਹਿ ਰਹੇ ਲੋਕਾਂ ਦੀ ਐਸੋਸੀਏਸ਼ਨ ਨੂੰ ਸਵੈ-ਸੇਵਕਾਂ ਦੁਆਰਾ ਚਲਾਇਆ ਜਾਂਦਾ ਹੈ ਜੋ ਭਾਈਚਾਰੇ ਦੀ ਭਾਵਨਾ ਨੂੰ ਬਣਾਉਣ ਅਤੇ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਲੋਕਾਂ ਵਿਚਕਾਰ ਪਰਿਵਾਰਕ ਸਾਂਝ ਅਤੇ ਮਿੱਤਰਤਾ ਨੂੰ ਵਧਾਉਣ ਲਈ ਫੈਮਿਲੀ ਫ਼ਨ ਡੇ, ਫੂਡ ਟ੍ਰੱਕ ਫ੍ਰਾਈਡੇ, ਜ਼ੂੰਬਾ, ਯੋਗਾ ਅਤੇ ਸਟ੍ਰੋਲਰ ਫਿੱਟਨੈੱਸ ਵਰਗੀਆਂ ਸਰਗਰਮੀਆਂ ਨੂੰ ਆਯੋਜਿਤ ਕਰਦੇ ਅਤੇ ਚਲਾਉਂਦੇ ਹਨ।
ਸ਼ਾਨਦਾਰ ਨਕਸ਼ਾਨਵੀਸੀ
ਸਾਡੇ ਬਿਲਡਰ ਡੀਜ਼ਾਈਨ ਅਤੇ ਨਕਸ਼ਾਨਵੀਸੀ ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਦੇ ਹਨ, ਜਿਸ ਤੋਂ ਭਾਵ ਹੈ ਕਿ ਤੁਹਾਨੂੰ ਇੱਕ ਅਨੋਖਾ ਘਰ ਮਿਲਦਾ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਨਾਲ ਹੀ ਗੁਣਵੱਤਾ ਦੇ ਭਰੋਸੇ ਦੇ ਨਾਲ ਮਨ ਦੀ ਸ਼ਾਂਤੀ ਵੀ ਪ੍ਰਾਪਤ ਕਰਦੇ ਹੋ। ਇਹ ਇੱਕ ਰਿਵਾਇਤੀ ਅਨੁਭਵ ਦੇ ਨਾਲ ਸਟਾਈਲਿਸ਼ ਘਰਾਂ ਵਾਲੇ ਭਾਈਚਾਰੇ ਨੂੰ ਵੀ ਤੁਹਾਡੇ ਲਈ ਯਕੀਨੀ ਬਣਾਉਂਦਾ ਹੈ। ਘਰਾਂ ਨੂੰ ਕਲੋਨੀਅਲ ਰਿਵਾਈਵਲ, ਜਾਰਜੀਅਨ ਰਿਵਾਈਵਲ, ਕੇਪ ਕੌਡ, ਵਿਕਟੋਰੀਅਨ, ਆਰਟਸ ਅਤੇ ਕ੍ਰਾਫ਼ਟਸ ਅਤੇ ਕੰਟਰੀ ਵਰਗੀਆਂ ਇਤਿਹਾਸਕ ਸ਼ੈਲੀਆਂ ਨਾਲ ਬਣਾਇਆ ਜਾਂਦਾ ਹੈ।
ਨਜ਼ਦੀਕ ਅਤੇ ਸੁਵਿਧਾਜਨਕ
ਤੁਹਾਡੀ ਜ਼ਰੂਰਤ ਦੀ ਹਰੇਕ ਚੀਜ਼ ਤੁਹਾਡੇ ਤੋਂ ਕੁਝ ਕਦਮ ਦੂਰ ਹੈ। ਬ੍ਰਿਜਵਾਟਰ ਸੈਂਟਰ, ਇਲਾਕੇ ਦੇ ਐਨ ਵਿਚਕਾਰ ਬਣਿਆ ਹੋਇਆ ਹੈ ਜਿਸ ਵਿੱਚ ਦੁਕਾਨਾਂ, ਰੈਸਟੋਰੈਂਟ ਸੇਵਾਵਾਂ ਅਤੇ ਹੋਰ ਬਹੁਤ ਕੁਝ ਹੈ। ਸਮੂਹ ਭਾਈਚਾਰੇ ਲਈ ਇੱਕ ਇਕੱਤਰਤਾ ਸਥਾਨ ਵਜੋਂ ਡਿਜ਼ਾਈਨ ਕੀਤੇ ਗਏ ਇਸ ਸੈਂਟਰ ਵਿੱਚ, ਚੌੜੇ ਫੁੱਟਪਾਥ, ਵੱਡੇ-ਵੱਡੇ ਸਟੋਰ, ਸਟ੍ਰੀਟ ਫਰਨੀਚਰ ਦੇ ਨਾਲ ਪੈਦਲ ਚੱਲਣ ਵਾਲਿਆਂ ਲਈ ਪਲਾਜ਼ਾ ਅਤੇ ਇੱਕ ਕੇਂਦਰੀ ਘੰਟਾ ਘਰ ਹੈ, ਜੋ ਬ੍ਰਿਜਵਾਟਰ ਸੈਂਟਰ ਨੂੰ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਦੇ ਨਿਵਾਸੀਆਂ ਦੇ ਇਕੱਠੇ ਹੋਣ ਲਈ ਇੱਕ ਸੁਭਾਵਿਕ ਜਗਹ ਬਣਾਉਂਦੇ ਹਨ।
ਆਪਣੇ ਸੁਪਨਿਆਂ ਦੇ ਘਰ ਦੀ ਪੜਚੋਲ ਕਰੋ
ਫ਼ਾਲ 2018 ਪਰੇਡ ਆਫ਼ ਹੋਮਜ਼ ਵਿੱਚ ਸ਼ੋਅ ਘਰਾਂ ਦੀ ਪੂਰੀ ਸੂਚੀ ਦੇਖੋ।